SAN

ਕਿਸਾਨ ਆਤਮਹੱਤਿਆ: ਇੱਕ ਖਤਰਨਾਕ ਰੁਝਾਨ

SimNona July 7, 2011 1 Comment

ਕਿਸਾਨ ਆਤਮਹੱਤਿਆ : ਇੱਕ ਖਤਰਨਾਕ ਰੁਝਾਨ | Click Here to Read in English

ਭਾਰਤ ਨੇ ਪੰਜਾਬ ਨੂੰ ਹਮੇਸ਼ਾਂ ਗਰੀਨ ਰੈਵੇਲੂਸ਼ਨ ਦੀ ਸਫਲ ਉਦਾਹਰਣ ਦੇ ਰੂਪ ਵਿੱਚ ਪੇਸ਼ ਕੀਤਾ ਹੈ.ਪਰ ਜੇਕਰ ਗਰੀਨ ਰੈਵੈਲੂਸ਼ਨ ਬਾਰੇ ਥੋੜਾ ਡੂੰਘਾਈ ਵਿੱਚ ਵਿਚਾਰ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਸਨੇ ਪੰਜਾਬ ਦੀ ਖੇਤੀਬਾੜੀ ਨੂੰ ਇੱਕ ਅਸਿਹਣਯੋਗ ਆਰਥਿਕ ਮਾਡਲ ਬਣਾ ਦਿੱਤਾ ਹੈ. ਇਸ ਮਾਡਲ ਨੇ ਥੋੜੇ ਸਮੇਂ ਲਈ ਫਾਇਦਾ ਦਿੱਤਾ ਪਰ ਬਾਅਦ ਵਿੱਚ ਨਾ ਸਿਰਫ ਪੰਜਾਬ ਦੇ ਵਾਤਾਵਰਣ ਨੂੰ ਖਰਾਬ ਕੀਤਾ ਬਲਕਿ ਕਿਸਾਨਾਂ ਨੂੰ ਵੀ ਆਰਥਿਕ ਅਤੇ ਸਮਾਜਿਕ ਤੰਗੀਆਂ ਤੁਰਸ਼ੀਆਂ ਵਿੱਚ ਧੱਕ ਦਿੱਤਾ. 

ਕੇਂਦਰ ਸਰਕਾਰ ਦੀਆਂ ਘਾਤਕ ਆਰਥਿਕ ਨੀਤੀਆਂ ਦੇ ਨਤੀਜੇ ਹੁਣ ਪੰਜਾਬ ਵਿੱਚ ਕਿਸਾਨ ਆਤਮਹੱਤਿਆਵਾਂ ਦੇ ਰੂਪ ਵਿੱਚ ਸਾਹਮਣੇ ਆ ਰਹੇ ਹਨ.ਕਿਸਾਨ ਆਪਣੇ ਅਤੇ ਆਪਣੇ ਪਰਿਵਾਰ ਤੇ ਵਧੇ ਆਰਥਿਕ ਬੋਝ ਕਾਰਨ ਆਤਮਹੱਤਿਆਵਾਂ ਵੱਲ ਰੁਖ ਕਰ ਰਹੇ ਹਨ MASR. ਅਤੇ ਬਾਬਾ ਨਾਨਕ ਏਜੂਕੇਸ਼ਨਲ ਸੋਸਾਇਟੀ ਦੇ ਇੰਦਰਜੀਤ ਸਿੰਘ ਜੇਜੀ ਵਲੋਂ ਕੀਤੇ ਅਧਿਐਨ ਮੁਤਾਬਕ 1988 ਤੋਂ ਲੈ ਕੇ 2007 ਤੱਕ ਸੰਗਰੂਰ ਜਿਲੇ ਦੇ ਮੂਨਕ ਅਤੇ ਲਹਿਰਾ ਖੇਤਰ ਵਿੱਚ 1508 ਕਿਸਾਨਾਂ ਨੇ ਆਤਮਹੱਤਿਆਵਾਂ ਕੀਤੀਆਂ ਹਨ.ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਪੰਜਾਬ ਵਿੱਚ 12400 ਪਿੰਡ ਹਨ.ਇਹ ਅੰਕੜੇ ਪੰਜਾਬ ਪੁਲਸ ਜਿਹੜੀ ਕਿ 2000-2007 ਤਕ ਸਿਰਫ 7 ਮੌਤਾਂ ਅਤੇ ਪੰਜਾਬ ਆਮਦਨ ਕਰ ਵਿਭਾਗ ਜਿਹੜਾ 2002-2007 ਤਕ ਸਿਰਫ 132 ਮੌਤਾਂ ਦੱਸਦੇ ਹਨ ਨਾਲੋਂ ਕਿਤੇ ਵੱਧ ਹਨ.

ਅੰਕੜਿਆਂ ਦੀ ਇਹ ਭਿੰਨਤਾ ਸਾਬਤ ਕਰਦੀ ਹੈ ਕਿ ਸਰਕਾਰ ਕਿਸਾਨ ਆਤਮਹੱਤਿਆ ਬਾਰੇ ਤੱਥਾਂ ਨੂੰ ਜਾਣ ਬੁਝ ਕੇ ਲੁਕਾ ਰਹੀ ਹੈ ਤਾਂ ਕਿ ਗਰੀਨ ਰੈਵੇਲੂਸ਼ਨ ਦੀ ਜ਼ਮੀਨੀ ਹਕੀਕਤ ਸਾਹਮਣੇ ਨਾ ਆ ਸਕੇ.ਅੰਤ ਵਿੱਚ ਪੰਜਾਬ ਨਾ ਸਿਰਫ ਇਹਨਾਂ ਨੀਤੀਆਂ ਦਾ ਨਾ ਸਿਰਫ ਆਰਥਿਕ ਅਤੇ ਵਾਤਾਵਰਣ ਪੱਖੋਂ ਬਲਕਿ ਸਾਮਾਜਿਕ ਪੱਖੋ ਵੀ ਸ਼ਿਕਾਰ ਹੋਇਆ ਹੈ ਕਿਉਂਕਿ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਪਿਤਾ,ਪਤੀ,ਪੁੱਤਰ ਅਤੇ ਭਰਾ ਗਵਾ ਦਿੱਤੇ ਹਨ.

ਇੰਦਰਜੀਤ ਸਿੰਘ ਜੇਜੀ ਦੀ ਰਿਪੋਰਟ ਮੁਤਾਬਕ ਵਧੀਆਂ ਕੀਮਤਾਂ ਕਾਰਨ ਕਿਸਾਨਾਂ ਨੂੰ ਕਰਜੇ ਲੈਣੇ ਪਏ ਹਨ,ਜਿਨਾਮ ਕਰਕੇ ਉਨਾਂ ਉਤੇ ਆਰਥਿਕ ਭਾਰ ਵਧਿਆ ਹੈ.ਇਹ ਕਰਜੇ ਬਹੁਤ ਜਿਆਦਾ ਸੂਦ ਰੇਟਾਂ ਉਤੇ ਦਿੱਤੇ ਜਾਂਦੇ ਹਨ. ਫਸਲੀ ਚੱਕਰ,ਬਹੁਤ ਜਿਆਦਾ ਪਾਣੀ ਦੀ ਲੋੜ ਅਤੇ ਕੇਂਦਰ ਸਰਕਾਰ ਵੱਲੋਮ ਫਸਲਾਂ ਦੀਆਂ ਵਾਜਬ ਕੀਮਤਾਂ ਨਾ ਦੇਣ ਕਰਕੇ ਕਿਸਾਨ ਆਪਜ਼ੇ ਖਰਚੇ ਪੂਰੇ ਕਰਨ ਤੋਂ ਅਸਮਰੱਥ ਹਨ.ਰਿਪੋਰਟ ਮੁਤਾਬਕ 50000 ਕਿਸਾਨ ਆਤਮਹੱਤਿਆ ਕਰ ਚੁਕੇ ਹਨ, ਅਤੇ ਭਾਰਤੀ ਕਿਸਾਨ ਯੂਨੀਅਨ ਮੁਤਾਬਕ ਇਹ ਗਿਣਤੀ 90000 ਹੈ.

ਸਾਫ ਤੌਰ ਤੇ ਇਸ ਮੁੱਦੇ ਬਾਰੇ ਜਾਗਰੂਕਤਾ ਲਿਆਉਣ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਕਰਨਾ ਜਰੂਰੀ ਹੈ.ਅਸੀਂ ਸਿੱਖ ਐਕਟੀਵਿਸਟ ਨੈਟਵਰਕ ,ਬਾਬਾ ਨਾਨਕ ਏਜੂਕੇਸ਼ਨਲ ਸੁਸਾਇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹਾਂ ਜਿਹੜੀ ਕਿ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਦੇ ਨਾਲ ਨਾਲ ਇਸ ਮੁਦੇ ਬਾਰੇ ਖੋਜ ਕਰਕੇ ਗਰੀਨ ਰੈਵੇਲੂਸ਼ਨ ਦੇ ਅਸਲੀ ਨਤੀਜੇ ਸਾਹਮਣੇ ਲਿਆ ਰਹੇ ਹਨ ਜਿਨਾ ਬਾਰੇ ਸਰਕਾਰ ਵਲੋਂ ਲੀਪਾਪੋਤੀ ਕੀਤੀ ਜਾ ਰਹੀ ਹੈ.ਇਹ ਸੰਸਥਾ ਉਨਾਂ ਪਰਿਵਾਰਾਂ ਜਿਨਾਂ ਦੇ ਮੈਂਬਰਾਂ ਨੇ ਆਤਮਹੱਤਿਆ ਕੀਤੀ ਹੈ,ਉਨਾਂ ਨੂੰ ਅਡਾਪਟ ਕਰਕੇ ਅਤੇ ਉਨਾਂ ਨੂੰ ਕਿਤਾਮੁਖੀ ਸਿੱਖਿਆ ਦੇ ਕੇ ਉਨਾਮ ਦੀ ਸਹਾਇਤਾ ਕਰਦੀ ਹੈ.ਤੁਸੀਂ ਉਨਾਂ ਦੀ ਵੈਬਸਾਈਟ http://www.bnespunjab.org/.ਦੇਖ ਸਕਦੇ ਹੋ.

ਜੇ ਤੁਸੀਂ ਇਸ ਮੁੱਦੇ ਬਾਰੈ ਕੁਝ ਕਰਨਾ ਚਾਹੁੰਦੇ ਹੋ ਤਾਂ ਸਾਨੂੰ info@sikhactivist.net ਤੇ ਈ ਮੇਲ ਕਰੋ.ਸਾਨੂੰ ਇਸ ਪਹਿਲਕਦਮੀ ਲਈ ਵਲੰਟੀਅਰਾਂ ਦੀ ਲੋੜ ਹੈ.

Below are copies of two letters sent to the President of India and Speaker of the Lokh Sabha in New Delhi, in hopes of drawing serious attention to Farmer Suicides and startling new data found in Punjab.

The data provided above can be attributed to the research and data collection provided in these two documents.

Unable to display PDF
Click here to download

Unable to display PDF
Click here to download

Like this Article? Share it!

1 Comment

Leave A Response